Patiala: June 14, 2020

Online Mimicry Competition conducted by Multani Mal Modi College

Multani Mal Modi College, Patiala in association with the Youth Welfare Department of Punjabi University Patiala conducted Online Mimicry Competition. Students of various colleges affiliated to Punjabi University participated in these competitions. Judgment was done by established personalities of theater and drama appointed by youth department Punjabi University. The first place was won by Mohammad Qasim, a student of Punjabi University Campus. Harpinder Singh, a student of Multani Mal Modi College, Patiala stood second. Third place went to Shubham Kundal, a student of Khalsa College, Patiala.

College Principal Dr. Khushvinder Kumar congratulated all the participants of this online competition and specially the winners. At the conclusion of the competition, he said that Modi College through numerous such activities tried to engage the young students in constructive activities during this unprecedented time, so that they can cultivate their artistic interests and mitigate the looming negativity. Such competitions help the students to master the skill of using online platform to express their views and artistic expression in a formal way. He also expressed special thanks to Prof. (Dr.) Gursewak Singh Lambi Incharge, Department of Youth Welfare, Punjabi University, Patiala for his support. The coordinator of this competition, Dr. Gurdeep Singh Sandhu informed that for the successful conduct of this competition, the teacher of computer department of the college Dr. Rohit Sachdeva, Dr. Devinder Singh, Dr. Rupinder Singh and all the teachers of the college were very supportive.

 
Watch performances:
First Position: https://www.facebook.com/watch/?v=922662564874598
Second Position: https://www.facebook.com/watch/?v=2628556797387628
Third Position: https://www.facebook.com/watch/?v=3317759281588445

 

ਪਟਿਆਲਾ: 14 ਜੂਨ, 2020

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਕਰਵਾਏ ਗਏ ਆਨ-ਲਾਈਨ ਮਿਮਕਰੀ ਮੁਕਾਬਲੇ

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਨ-ਲਾਈਨ ਮਿਮਕਰੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਪ੍ਰਤੀਯੋਗਿਤਾ ਵਿਚ ਸ਼ਾਮਲ ਹੋਏ ਵਿਦਿਆਰਥੀ ਕਲਾਕਾਰਾਂ ਦੇ ਹੁਨਰ ਦੀ ਪਰਖ ਕਰਨ ਲਈ ਰੰਗ-ਮੰਚ ਅਤੇ ਨਾਟਕ ਖੇਤਰ ਦੇ ਸਥਾਪਿਤ ਰੰਗਕਰਮੀਆਂ ਦੁਆਰਾ ਜੱਜਮੈਂਟ ਕੀਤੀ ਗਈ। ਇਹਨਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ ਮੁਹੰਮਦ ਕਾਸਿਮ ਨੇ ਪ੍ਰਾਪਤ ਕੀਤਾ। ਦੂਸਰੇ ਸਥਾਨ ਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦਾ ਵਿਦਿਆਰਥੀ ਹਰਪਿੰਦਰ ਸਿੰਘ ਰਿਹਾ। ਤੀਸਰਾ ਸਥਾਨ ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਸ਼ੁੱਭਮ ਕੁੰਡਲ ਨੇ ਪ੍ਰਾਪਤ ਕੀਤਾ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਜੇਤੂ ਵਿਦਿਆਰਥੀ ਕਲਾਕਾਰਾਂ ਨੂੰ ਵਧਾਈ ਦਿੱਤੀ। ਇਸ ਪ੍ਰਤੀਯੋਗਤਾ ਦੀ ਸੰਪੂਰਨਤਾ ਸਮੇਂ ਉਹਨਾਂ ਦੱਸਿਆ ਕਿ ਮੋਦੀ ਕਾਲਜ ਵੱਲੋਂ ਕਰੋਨਾ ਕਾਲ ਦੇ ਇਸ ਸੰਕਟਕਾਲੀਨ ਸਮੇਂ ਨੌਜਵਾਨ ਵਿਦਿਆਰਥੀ ਵਰਗ ਨੂੰ ਉਸਾਰੂ ਅਤੇ ਕਲਾਤਮਕ ਗਤੀਵਿਧੀਆਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਇਸ ਸਮੇਂ ਨੂੰ ਆਪਣੀਆਂ ਕਲਾਤਮਕ ਰੂਚੀਆਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਅਜੋਕੇ ਸਮੇਂ ਦੀ ਵੱਡੀ ਲੋੜ ਆਨ-ਲਾਈਨ ਪਲੇਟਫਾਰਮ ਨੂੰ ਵਰਤਨ ਦੀ ਜਾਂਚ ਸਿੱਖ ਸਕਣ ਅਤੇ ਆਪਣਾ ਇਹ ਪੱਖ ਮਜਬੂਤ ਕਰ ਸਕਣ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਪ੍ਰੋਫੈਸਰ ਇੰਚਾਰਜ ਡਾ. ਗੁਰਸੇਵਕ ਸਿੰਘ ਲੰਬੀ ਵੱਲੋਂ ਦਿੱਤੇ ਸਹਿਯੋਗ ਸਦਕਾ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਪ੍ਰਤੀਯੋਗਤਾ ਦੇ ਕੁਆਰਡੀਨੇਟਰ ਡਾ. ਗੁਰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰਤੀਯੋਗਤਾ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਕਾਲਜ ਦੇ ਕੰਪਿਊਟਰ ਵਿਭਾਗ ਦੇ ਅਧਿਆਪਕ ਡਾ. ਰੋਹਿਤ ਸੱਚਦੇਵਾ ਅਤੇ ਪੰਜਾਬੀ ਵਿਭਾਗ ਦੇ ਡਾ. ਦਵਿੰਦਰ ਸਿੰਘ, ਡਾ. ਰੁਪਿੰਦਰ ਸਿੰਘ ਅਤੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਦਾ ਭਰਪੂਰ ਸਹਿਯੋਗ ਰਿਹਾ।

Watch performances:
First Position: https://www.facebook.com/watch/?v=922662564874598
Second Position: https://www.facebook.com/watch/?v=2628556797387628
Third Position: https://www.facebook.com/watch/?v=3317759281588445